Author Topic: ਕਬੱਡੀ  (Read 178 times)

0 Members and 1 Guest are viewing this topic.

July 21, 2017, 07:07:55 AM

ਕਬੱਡੀ

ਸਦੀਆਂ ਤੋਂ ਧਾਵੇ ਨੇ ਪੰਜਾਬ ਉੱਤੇ ਹੁੰਦੇ ਆਏ,
ਜੰਗ ਦੇ  ਮੈਦਾਨਾਂ ਚ ਪੰਜਾਬੀ ਰਹੇ ਲੜਦੇ।
ਹਮਲਾਵਰਾਂ ਦੇ ਨਾਲ ਜੂਝਣਾ ਸੁਭਾਅੇ ਹੈ ਸਾਡਾ,
ਭਾਵੇਂ ਮਿਲੇ ਮੌਤ ਰਹੇ ਹਿੱਕ ਤਾਣ ਖੜ੍ਹਦੇ।
ਮਹਾਂਬਲੀ ਰਣਜੀਤ ਸਿੰਘ ਵਾਲ਼ੇ ਰਾਜ ਵਿੱਚ,
ਹਮਲੇ ਅਸੀਂ ਵੀ ਰਹੇ ਹੋਰਾਂ ਉੱਤੇ ਕਰਦੇ।
ਸਾਡਾ ਇਤਹਾਸ ਧਾਵੇ ਕਰਨੇ ਤੇ ਰੋਕਣੇ ਦਾ,
ਭਾਵੇਂ ਜਾਈਏ ਜਿੱਤ ਭਾਵੇਂ ਰਹੀਏ ਅਸੀ ਮਰਦੇ।
ਖੇਡ ਕਬੱਡੀ ਧਾਵੇ ਕਰਨੇ ਤੇ ਰੋਕਣੇ ਦੀ,
ਬਿੱਲੂ ਢੰਡੋਲ਼ੀ ਤਾਹੀਂਓ ਥਾਂ-ਥਾਂ ਮੇਲੇ ਭਰਦੇ॥


ਬਚਪਨ ਅਤੇ ਜਵਾਨੀ ਦੇ ਵਿੱਚ ਖੇਡੀ ਭੁੱਲੇ ਨਾ,
ਕਿਹੜਾ ਦਿਲ ਪੰਜਾਬੀ ਜੋ ਇਹਦੇ ਤੇ ਡੁੱਲੇ ਨਾ।
ਟੇਕ ਕੇ ਮੱਥਾ ਮਾਰ ਥਾਪੀ ਜਦ ਗੇੜਾ ਕੱਢੀਂਦਾ,
ਰੋਮ-ਰੋਮ ਰੁਸ਼ਨਾਉਂਦਾ ਸੁਣ ਕੇ ਨਾਮ ਕਬੱਡੀ ਦਾ।
ਆਜਾ ਖੇਡ ਕਬੱਡੀ,ਆਜਾ ਵੇਖ ਕਬੱਡੀ॥
ਜਿੱਥੇ ਹੁੰਦੀ ਖਲਕਤ ਜੁੜਦੀ ਢੋਲ ਵੀ ਵੱਜਦੇ ਨੇ ,
ਪੁੱਤ ਬਲੀ ਮਾਵਾਂ ਦੇ ਵਿੱਚ ਗਰਾਊਂਡਾਂ ਗੱਜਦੇ ਨੇ।
ਮਾੜੇ ਕੰਮਾਂ ਤੇ ਨਸ਼ਿਆਂ ਤੋਂ ਦੂਰ ਹੈ ਭੱਜੀਂਦਾ,
ਰੋਮ-ਰੋਮ॥


ਜੋ ਰੋਕਿਆਂ ਨਾ ਰੁਕਦਾ ਲੱਖਾਂ ਲਾ ਕੇ ਬਹਿ ਜਾਂਦੇ,
ਹੱਥ ਪਏ ਤੋਂ ਮਾਇਕ ਤੋਂ ਬੋਲਣ ਵਾਲ਼ੇ ਕਹਿ ਜਾਂਦੇ।
ਲਾਦੇ ਜਿੰਦਾ ਫੜਿਆ ਗੁੱਟ ਕਦੇ ਨੀ ਛੱਡੀਂਦਾ,
ਰੋਮ-ਰੋਮ॥
ਤੋਖੀ, ਬਿੱਲੂ ਰਾਜੇਆਣੀਆਂ, ਦੇਵੀ ਦਿਆਲ ਵਰਗੇ,
ਹਰਜੀਤ,ਪਰੀਤਾ,ਰਾਣਾ ਵੰਝ ਵੀ ਨਾਂ ਰੋਸ਼ਨ ਕਰ ਗਏ।
ਵਾਂਗ ਫਿੱਡੂ ਦੇ ਨਾਂ ਦਾ ਝੰਡਾ ਉੱਚਾ ਗੱਡੀਂਦਾ,
ਰੋਮ-ਰੋਮ॥


ਗੁਰਲਾਲ,ਸੰਦੀਪ ਤੇ ਕੁਲਜੀਤਾ ਨੇ ਰੇਡਰ ਚੋਟੀ ਦੇ,
ਬਿੱਟੂ ਮੰਗੀ ਜਾਨਣ ਰੇਡਰ ਕਿੱਦਾਂ ਰੋਕੀਂਦੇ।
ਲੱਖਾ ਗਾਜੀਪੁਰੀਆ ਵੀ ਹੈ ਮਾਣ ਕਬੱਡੀ ਦਾ,
ਰੋਮ-ਰੋਮ॥


ਬਿੱਲੂ ਢੰਡੋਲ਼ੀ ਲਿਿਖਆ ਕੇ ਐਸ ਮੱਖਣ ਨੇ ਗਾਇਆ,
ਡਾਕਟਰ ਚਹਿਲ ਤੇ ਕਰਨ ਕਨੇਡਾ ਯੋਗਦਾਨ ਪਾਇਆ।
ਵਿੱਚ ਕੁਮੈਂਟਰੀ ਸੱਤਪਾਲ ਚੀ ਪੂਰਾ ਹੈ ਛਾਇਆ,
ਪੈਂਦਾ ਵਿੱਚ ਵਲੈਤਾਂ ਵੀ ਘਮਸਾਨ ਕਬੱਡੀ ਦਾ,
ਰੋਮ-ਰੋਮ ਨਸ਼ਿਆਉਂਦਾ ਸੁਣ ਕੇ ਨਾਮ ਕਬੱਡੀ ਦਾ।
ਆਜਾ ਕੇਡ ਕਬੱਡੀ,ਆਜਾ ਵੇਖ ਕਬੱਡੀ॥


-ਪ੍ਰੋ; ਤੇਜਿੰਦਰ ਸਿੰਘ ਸੇਖੋਂ
ਸਰਕਾਰੀ ਸਰੀਰਕ ਸਿੱਖਿਆ ਕਾਲਜ,ਪਟਿਆਲਾ।